ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਵੌਸ ਦੇ ਮਹਾਰਾਜਾ ਬੁੱਧ ਰਾਜਾ ਪਾਵ, ਚਾਰ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੱਜ 8 ਨਵੰਬਰ ਹੈ। ਇੱਥੇ ਅਤੇ ਉਥੇ ਕੁਝ ਕਾਨਫਰੰਸਾਂ ਹੁੰਦੀਆਂ ਹਨ ਅਤੇ ਵੱਖੋ-ਵੱਖਰੇ ਵਿਸ਼ੇ, ਵੱਖੋ-ਵੱਖਰੀਆਂ ਸਥਿਤੀਆਂ ਹੁੰਦੀਆਂ ਹਨ। ਅਤੇ ਅੰਤ ਵਿੱਚ, ਸ਼ਾਂਤੀ ਦੇ ਬੁੱਧ ਰਾਜਾ ਨੇ ਮੈਨੂੰ ਕਿਹਾ, "ਹਿੱਲੋ ਨਾ। ਸ਼ਾਂਤੀ ਆ ਰਹੀ ਹੈ। ਚਿੰਤਾ ਨਾ ਕਰੋ।" ਮੈਂ ਉਨਾਂ ਨੂੰ ਪੁੱਛਿਆ ਕਿ ਉਹ ਮੇਰੇ ਨਾਲ ਇੰਨੇ ਚੰਗੇ ਕਿਉਂ ਹਨ - ਹਮੇਸ਼ਾ,ਜਿਵੇਂ, ਮੇਰੇ ਨਾਲ ਹੁੰਦੇ ਹਨ ਅਤੇ ਮੇਰੇ ਬਹੁਤ ਸਾਰੇ ਵੇਰਵਿਆਂ ਦਾ ਧਿਆਨ ਰੱਖਦੇ, ਅਤੇ ਮੇਰੀ ਮਦਦ ਕਰਦੇ ਹਨ, ਕਈ ਤਰੀਕਿਆਂ ਨਾਲ ਮੇਰੀ ਰੱਖਿਆ ਕਰਦੇ ਹਨ। ਤਾਂ ਉਨਾਂ ਨੇ ਕਿਹਾ, "ਬਹੁਤ ਸਮਾਂ ਪਹਿਲਾਂ, ਤੁਸੀਂ ਮੇਰੇ ਪੁੱਤਰ ਸੀ।" ਵਾਹ। ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਸੀ, ਮਹਾਨ ਪ੍ਰਾਚੀਨ ਬੁੱਧ ਰਾਜੇ ਦਾ ਪੁੱਤਰ ਹੋਣਾ। ਮੈਂ ਉਨਾਂ ਨੂੰ ਪੁੱਛਿਆ, "ਇਹ ਕਿੰਨਾ ਸਮਾਂ ਪਹਿਲਾਂ ਦੀ ਗੱਲ ਹੈ?" ਤਾਂ ਮਹਾਤਮਾ ਸ਼ਾਂਤੀ ਦੇ ਬੁੱਧ ਰਾਜਾ ਨੇ ਮੈਨੂੰ ਦੱਸਿਆ ਕਿ ਇਹ 976 ਸਾਲ ਪਹਿਲਾਂ ਦੀ ਗੱਲ ਹੈ। ਮੇਰੇ ਰੱਬਾ, ਸੱਚਾ ਪਿਆਰ ਬਹੁਤਾ ਚਿਰ ਰਹੇਗਾ, ਹੈ ਨਾ? ਇਹ ਹਮੇਸ਼ਾ ਲਈ ਰਹਿੰਦਾ ਹੈ - ਲਗਭਗ 1,000 ਸਾਲ ਪਹਿਲਾਂ ਹੀ। ਉਹ ਪਿਆਰ ਅਜੇ ਵੀ ਇੱਥੇ ਹੈ, ਮੈਨੂੰ ਦਿਲਾਸਾ ਦੇ ਰਿਹਾ ਹੈ, ਮੇਰੀ ਰੱਖਿਆ ਕਰ ਰਿਹਾ ਹੈ। ਓਹ, ਮੇਰੇ ਰੱਬਾ, ਮੈਨੂੰ ਲੱਗਦਾ ਹੈ ਕਿ ਮੈਂ ਜੈਵਿਕ ਪਿਤਾ ਦੇ ਇੱਕ ਗਲਵਕੜੀ ਵਿੱਚ ਹਾਂ, ਇੱਕ ਪਿਆਰ ਕਰਨ ਵਾਲੀ, ਰੱਖਿਆ-ਕਰਨ ਵਾਲੀ ਗਲਵਕੜੀ ਵਿੱਚ।

ਓਹ, ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬਾਈਬਲ ਕਹਿੰਦੀ ਹੈ, "ਆਪਣੇ ਮਾਪਿਆਂ ਨੂੰ ਪਿਆਰ ਕਰੋ।" ਬੋਧੀ ਸੂਤਰ ਵੀ ਕਹਿੰਦੇ ਹਨ ਕਿ ਤੁਸੀਂ ਆਪਣੇ ਮਾਪਿਆਂ ਨੂੰ ਪਿਆਰ ਕਰੋ। ਕਿਸੇ ਵੀ ਪ੍ਰਾਚੀਨ ਪਰੰਪਰਾਗਤ ਸਿਆਣਪ ਵਿੱਚ, ਇਹ ਵੀ ਕਿਹਾ ਜਾਂਦਾ ਹੈ ਕਿ ਤੁਹਾਨੂੰ ਆਪਣੇ ਮਾਪਿਆਂ ਦੇ ਪ੍ਰਤੀ ਵਫਾਦਾਰ ਹੋਣਾ ਚਾਹੀਦਾ ਹੈ। ਤੁਹਾਡਾ ਧੰਨਵਾਦ। ਇਹ ਕਦੇ ਵੀ ਕਾਫ਼ੀ ਨਹੀਂ ਹੁੰਦਾ, ਸ਼੍ਰੀਮਾਨ ਜੀ। ਤੁਹਾਡਾ ਧੰਨਵਾਦ। ਮੈਂ ਤੁਹਾਡੀ ਪਿਆਰ-ਭਰੀ ਗਲਵਕੜੀ ਵਿੱਚ ਸੁਰੱਖਿਅਤ ਮਹਿਸੂਸ ਕਰਦੀ ਹਾਂ। ਮੈਂ ਤੁਹਾਡੇ ਪਿਆਰ, ਤੁਹਾਡੇ ਦਿਲਾਸੇ, ਤੁਹਾਡੀ ਸੁਰੱਖਿਆ, ਤੁਹਾਡੀ ਸਿਆਣਪ, ਤੁਹਾਡੀ ਸਲਾਹ, ਅਤੇ ਹੋਰ ਸਭ ਕੁਝ ਲਈ ਤੁਹਾਡਾ ਧੰਨਵਾਦ ਕਰਦੀ ਹਾਂ। ਤੁਹਾਡਾ ਧੰਨਵਾਦ, MAPA, ਮੈਨੂੰ ਸ਼ਾਂਤੀ ਦੇ ਰਾਜਾ ਬੁੱਧ ਵਰਗੇ ਪਿਆਰੇ, ਸ਼ਾਨਦਾਰ ਮਾਪੇ ਦੇਣ ਲਈ।

ਅਤੇ ਫਿਰ, ਮੈਨੂੰ ਲੱਗਦਾ ਹੈ ਕਿ ਇਹ [ਕਾਨਫਰੰਸਾਂ ਵਿੱਚੋਂ ਇੱਕ ਦੇ] ਅੰਤ ਵਿੱਚ ਸੀ, ਜਵਾਨੀ ਦੇ ਬੁੱਧ ਰਾਜਾ ਮੈਨੂੰ ਦੱਸਣਾ ਚਾਹੁੰਦੇ ਸਨ ਕਿ... ਓਹ, ਮੇਰੇ ਰੱਬਾ, ਮੈਨੂੰ ਨਹੀਂ ਪਤਾ ਕਿ ਮੈਂ ਕਿੰਨਾ ਚੰਗਾ ਹਾਂ, ਪਰ... ਪਰ ਇੱਥੇ ਆ ਰਹੇ ਜਵਾਨੀ ਦੇ ਬੁੱਧ ਰਾਜਾ ਦੇ ਸ਼ਬਦ: ਉਨਾਂ ਨੇ ਮੈਨੂੰ ਕਿਹਾ ਹੈ, ਹਵਾਲਾ, "ਤੁਸੀਂ ਪਿਆਰ ਅਤੇ ਬੁੱਧੀ, ਦਿਆਲਤਾ ਅਤੇ ਸਦੀਵੀ ਜੀਵਨ ਦੇ ਰਾਜਾ ਹੋ।" ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ, ਤੁਹਾਡੇ ਇਨ੍ਹਾਂ ਪਿਆਰ-ਭਰੇ ਸ਼ਬਦਾਂ ਲਈ। ਭਾਵੇਂ ਮੈਂ ਕਦੇ ਵੀ ਇਹ ਮਹਿਸੂਸ ਨਹੀਂ ਕਰ ਸਕੀ ਕਿ ਮੈਂ ਇਸ ਤਰ੍ਹਾਂ ਹਾਂ, ਇਹ ਸਭ ਮੇਰੇ ਮਹਾਨ MAPA, ਸਾਰੇ ਮਾਪਿਆਂ ਦੇ ਸਭ ਤੋਂ ਮਹਾਨ ਮਾਪਿਆਂ ਵੱਲੋਂ ਹੈ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਇਸ ਲਈ ਇਹ (ਇਕ ਕਾਨਫਰੰਸ ਦੇ) ਲਗਭਗ ਅੰਤ 'ਤੇ ਸੀ। ਜਵਾਨੀ ਦਾ ਬੁੱਧ ਰਾਜਾ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਸੀ। ਅਤੇ ਮੈਂ ਕਿਹਾ, "ਹਾਂਜੀ, ਸ਼੍ਰੀਮਾਨ ਜੀ, ਕਿਰਪਾ ਕਰਕੇ।" ਉਨਾਂ ਨੇ ਮੈਨੂੰ ਕਿਹਾ, "ਤੁਸੀਂ..." ਮੈਂ ਭੁੱਲ ਗਈ. ਮੈਂ ਯਾਦ ਰੱਖਣ ਦੀ ਕੋਸ਼ਿਸ਼ ਕਰਾਂਗੀ। "ਤੁਸੀਂ ਪਿਆਰ ਅਤੇ ਬੁੱਧੀ, ਦਿਆਲਤਾ ਅਤੇ ਸਦੀਵੀ ਜੀਵਨ ਦੇ ਰਾਜਾ ਹੋ। ਤੁਸੀਂ ਪਵਿੱਤਰ, ਬ੍ਰਹਮ, ਸਭ ਤੋਂ ਪਹਿਲਾਂ ਲੋਕਾਂ ਦੁਆਰਾ ਪੂਜੇ ਗਏ ਪ੍ਰਮਾਤਮਾ, ਅਤੇ ਸਦੀਵੀ ਜਵਾਨੀ ਹੋਂ।"

ਅਤੇ ਉਸ ਤੋਂ ਬਾਅਦ, ਦੋਸਤੀ ਦੇ ਬੁੱਧ ਰਾਜਾ ਮੇਰੇ ਨਾਲ ਗੱਲ ਕਰਨਾ ਚਾਹੁਣਗੇ। ਤਾਂ ਮੈਂ ਕਿਹਾ, "ਓਹ, ਪਵਿੱਤਰ ਸ਼੍ਰੀਮਾਨ ਜੀ, ਸਵਾਗਤ ਹੈ। ਤੁਸੀਂ ਕਿਵੇਂ ਹੋ? ਅਤੇ ਕੀ ਜਿਨ੍ਹਾਂ ਲੋਕਾਂ ਦਾ ਤੁਹਾਡੇ ਨਾਲ ਪਿਆਰ ਹੈ ਉਨ੍ਹਾਂ ਨੂੰ ਬਚਾਉਣਾ ਆਸਾਨ ਹੈ?" ਰਾਜਾ ਬੋਲਿਆ, "ਹਾਂਜੀ, ਹਾਂਜੀ। ਪ੍ਰਮਾਤਮਾ ਦੀ ਕਿਰਪਾ ਨਾਲ, ਹਾਂਜੀ। ਇੱਥੇ ਬਹੁਤੇ ਮੁੱਦੇ ਨਹੀਂ ਹਨ।" ਤਾਂ ਮੈਂ ਕਿਹਾ, "ਵਾਹ, ਮੈਂ ਤੁਹਾਡੇ ਲਈ ਖੁਸ਼ ਹਾਂ, ਸ਼੍ਰੀਮਾਨ ਜੀ, ਮੈਂ ਖੁਸ਼ ਹਾਂ।" ਕੀ ਉਥੇ ਕੋਈ ਮਾਰਗਦਰਸ਼ਨ ਦੇ ਸ਼ਬਦ ਹਨ ਜੋ ਤੁਸੀਂ ਮੇਰੇ ਨਾਲ ਸਾਂਝੇ ਕਰਨਾ ਚਾਹੋਗੇ, ਸ਼੍ਰੀਮਾਨ ਜੀ?" ਤਾਂ ਦੋਸਤੀ ਦੇ ਬੁੱਧ ਰਾਜਾ ਨੇ ਕਿਹਾ, "ਓਹ, ਹਿੰਮਤ ਨਹੀਂ ਕਰਾਂਗਾ, ਹਿੰਮਤ ਨਹੀਂ ਕਰਾਂਗਾ। ਪਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ।" ਤਾਂ ਮੈਂ ਕਿਹਾ, "ਹਾਂਜੀ, ਕਿਰਪਾ ਕਰਕੇ ਅੱਗੇ ਵਧੋ, ਮੇਰੇ ਬੁੱਧ ਰਾਜਾ।" ਦੋਸਤੀ ਦੇ ਬੁੱਧ ਰਾਜਾ ਨੇ ਮੈਨੂੰ ਕਿਹਾ, "ਸ਼ਾਂਤੀ ਇੱਥੇ ਹੈ। ਚਿੰਤਾ ਨਾ ਕਰੋ, ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦੇ ਰਾਜਾ। ਲੋਕ ਸੁਰੱਖਿਆ ਅਤੇ ਆਜ਼ਾਦੀ ਲਈ ਤੁਹਾਡੀ ਪੂਜਾ ਕਰ ਰਹੇ ਹਨ।" ਮੈਂ ਕਿਹਾ, "ਖੈਰ, ਮਹਾਰਾਜ ਦੋਸਤੀ ਦੇ ਬੁੱਧ ਰਾਜਾ, ਮੈਨੂੰ ਖੁਦ ਇਸ ਬਾਰੇ ਹੋਰ ਦੇਖਣਾ ਪਵੇਗਾ।" ਪਰ ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ, ਖੁਸ਼ਖਬਰੀ ਲਈ।"

ਤਾਂ ਇਹ ਆਖਰੀ ਸੀ - ਮੇਰਾ ਮਤਲਬ ਹੈ, ਆਖਰੀ ਜੋ ਮੈਂ ਤੁਹਾਡੇ ਨਾਲ ਸਾਂਝਾ ਕਰ ਸਕਦੀ ਹਾਂ - ਬੁੱਧ ਰਾਜਿਆਂ ਵਿੱਚੋਂ ਇੱਕ, ਮਹਾਰਾਜ ਦੋਸਤੀ ਦੇ ਬੁੱਧ ਰਾਜਾ ਦੇ ਸ਼ਬਦ। ਇਹ ਸਮਾਂ ਹੈ ਕਿ ਮੈਨੂੰ ਸੁਪਰੀਮ ਮਾਸਟਰ ਟੈਲੀਵਿਜ਼ਨ ਲਈ ਟੀਮ ਨਾਲ ਦੂਰੋਂ ਕੰਮ ਕਰਨ ਲਈ ਬਾਹਰ ਜਾਣਾ ਪਵੇਗਾ। ਸ਼ਾਇਦ ਅਸੀਂ ਜਲਦੀ ਹੀ ਦੁਬਾਰਾ ਗੱਲ ਕਰਾਂਗੇ। ਪ੍ਰਮਾਤਮਾ ਤੁਹਾਨੂੰ ਪਿਆਰ ਕਰਦਾ ਹੈ, ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ, ਪ੍ਰਮਾਤਮਾ ਤੁਹਾਡੀ ਰੱਖਿਆ ਕਰੇ। ਮੈਂ ਤੁਹਾਨੂੰ ਪਿਆਰ ਕਰਦੀ ਹਾਂ. ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਮਾਫ਼ ਕਰੇ। ਆਮੇਨ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਤੁਹਾਡਾ ਧੰਨਵਾਦ, ਅਤਿਅੰਤ ਪਿਆਰ-ਕਰਨ ਵਾਲੇ, ਅਤਿਅੰਤ ਦਿਆਲੂ, ਅਤਿਅੰਤ ਉਦਾਰ, ਅਤਿਅੰਤ ਸ਼ਕਤੀਸ਼ਾਲੀ, ਅਤਿਅੰਤ ਮਿਹਰਬਾਨ, ਅਤਿਅੰਤ ਬਖਸ਼ਨਹਾਰ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਮੈਂ ਤੁਹਾਨੂੰ ਪਿਆਰ ਕਰਦੀ ਹਾਂ।

ਮੈਨੂੰ ਲੱਗਿਆ ਕਿ ਮੈਂ ਕਾਨਫਰੰਸ ਤੋਂ ਬਾਹਰ ਆ ਗਈ ਸੀ, ਇਸ ਲਈ ਮੈਂ ਆਪਣੇ ਮੈਡੀਟੇਸ਼ਨ ਖੇਤਰ ਤੋਂ ਬਾਹਰ ਨਿਕਲੀ ਅਤੇ ਦੂਜੇ ਕੋਨੇ ਵਿੱਚ ਆ ਗਈ, ਅਤੇ ਮੈਂ ਸੋਚਿਆ ਕਿ ਮੈਂ ਸੁਪਰੀਮ ਮਾਸਟਰ ਟੈਲੀਵਿਜ਼ਨ ਲਈ ਕੰਮ ਕਰਨ ਜਾ ਰਹੀ ਹਾਂ, ਪਰ ਪ੍ਰਮਾਤਮਾ ਨੇ ਕਿਹਾ, "ਨਹੀਂ। ਇੱਕ ਦੂਰ-ਦੁਰਾਡੇ ਵਾਲਾ ਬੁੱਧ ਰਾਜਾ ਹੈ ਜੋ ਤੁਹਾਨੂੰ ਮਿਲਣ ਆਉਣਾ ਚਾਹੁੰਦਾ ਹੈ।" ਵਾਹ। ਕੋਈ ਹੈਰਾਨੀ ਨਹੀਂ ਕਿ ਮੈਂ ਆਪਣੀ ਸਮਾਧੀ ਦੀ ਸਥਿਤੀ ਵਿਚੋਂ ਨਿਕਲ ਨਹੀਂ ਸਕੀ। ਹਾਂਜੀ, ਸ਼੍ਰੀਮਾਨ ਜੀ। ਹਾਂਜੀ, ਸ਼੍ਰੀਮਾਨ ਜੀ। ਮੇਰੇ ਪਿਆਰੇ MAPA। ਬੇਸ਼ੱਕ, ਮੈਂ ਬੁੱਧ ਰਾਜੇ ਦਾ ਸਵਾਗਤ ਕਰਾਂਗੀ। ਸ਼ਾਂਤੀ ਦੇ ਬੁੱਧ ਰਾਜਾ, ਕਿਰਪਾ ਕਰਕੇ, ਕਿਰਪਾ ਕਰਕੇ, ਬੁੱਧ ਨੂੰ ਸ਼ੁਭਕਾਮਨਾਵਾਂ ਦਿਓ ਅਤੇ ਮੇਰੇ ਲਈ ਉਨਾਂ ਨੂੰ ਇੱਥੇ ਲਿਆਓ। ਕੀ ਮੈਨੂੰ ਮੈਡੀਟੇਸ਼ਨ ਵਾਲੇ ਖੇਤਰ ਵਿੱਚ ਵਾਪਸ ਜਾਣਾ ਚਾਹੀਦਾ ਹੈ ਜਾਂ ਨਹੀਂ? ਓਹ, ਮੈਨੂੰ ਕਰਨ ਦੀ ਲੋੜ ਨਹੀਂ ਹੈ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਠੀਕ ਹੈ, ਮੈਂ ਇੱਥੇ ਹਾਂ ਅਤੇ ਤਿਆਰ ਹਾਂ। ਮੈਂ ਇੱਥੇ ਹਾਂ ਅਤੇ ਤਿਆਰ ਹਾਂ। ਨਮਸਕਾਰ, ਮਹਾਰਾਜ ਬੁੱਧ ਰਾਜਾ, ਦੂਰੋਂ।

ਸਾਡੇ ਸੰਸਾਰ ਵਿੱਚ ਇੱਕ ਨਵਾਂ ਬੁੱਧ ਰਾਜਾ ਆਇਆ ਹੈ। ਮੈਂ ਉਨਾਂ ਦਾ ਪੂਰੇ ਪਿਆਰ ਅਤੇ ਖੁਸ਼ੀ ਨਾਲ ਸਵਾਗਤ ਕਰਦੀ ਹਾਂ। ਮੈਂ ਉਨਾਂ ਨੂੰ ਪੁੱਛਦੀ ਹਾਂ ਕਿ ਉਨਾਂ ਦਾ ਅਧਿਆਤਮਿਕ ਰਾਜ ਸਾਡੀ ਦੁਨੀਆ ਤੋਂ ਕਿੰਨੀ ਦੂਰ ਹੈ। ਤਾਂ, ਉਨਾਂ ਨੇ ਕਿਹਾ, "ਵੌਸ, WOS, W-O-S ਦਾ ਖੇਤਰ, ਇੱਥੋਂ 70 ਜ਼ਿਲੀਅਨ ਪ੍ਰਕਾਸ਼-ਸਾਲ ਦੂਰ ਹੈ, ਜਿੱਥੇ ਅਧਿਆਤਮਿਕ ਉਚਾਈ ਵਾਲੇ ਦਸ ਮਿਲੀਅਨ, ਨੌਂ ਲੱਖ, ਅੱਠ ਸੌ ਬਵੰਜਾ ਨਾਗਰਿਕਾਂ ਦੀ ਇੱਕ ਆਬਾਦੀ ਹੈ।" ਓਹ, ਵਾਹ, ਸ਼੍ਰੀਮਾਨ ਜੀ। ਅਤੇ ਤੁਹਾਨੂੰ ਸਾਡੀ ਧਰਤੀ ਦੀ ਇੱਕ ਯਾਤਰਾ ਕਰਨ ਵਿੱਚ ਕਿੰਨਾ ਸਮਾਂ ਲੱਗਦਾ ਹੈ? ਉਨਾਂ ਨੇ ਕਿਹਾ, "ਸਾਨੂੰ ਇੱਥੇ ਆਉਣ ਲਈ ਅੱਠ ਦਿਨ ਲੱਗੇ।" ਮੈਂ ਕਿਹਾ, "ਵਾਹ, ਇਹ ਜ਼ਰੂਰ ਇੱਕ ਬਹੁਤ ਹੀ ਵਧੀਆ, ਬਹੁਤ ਹੀ ਸ਼ਕਤੀਸ਼ਾਲੀ ਉੱਡਣ-ਵਾਲੀ ਚੀਜ਼ ਹੋਵੇਗੀ।" ਤਾਂ ਉਨਾਂ ਨੇ ਕਿਹਾ, "ਹਾਂਜੀ, ਹਾਂਜੀ, ਇਹ ਬਹੁਤ ਸ਼ਕਤੀਸ਼ਾਲੀ ਹੈ, ਸਾਡੇ ਲਈ ਬ੍ਰਹਿਮੰਡ ਦੇ ਦੁਆਲੇ ਘੁੰਮਣਾ ਅਤੇ ਕਿਸੇ ਵੀ ਗ੍ਰਹਿ ਜਾਂ ਅਧਿਆਤਮਿਕ ਪੱਧਰ 'ਤੇ ਜਾਣਾ ਬਹੁਤ ਸੁਵਿਧਾਜਨਕ ਹੈ ਜਿੱਥੇ ਸਾਨੂੰ ਜਾਣਾ ਚਾਹੀਦਾ ਹੈ।" ਮੈਂ ਬਸ ਇੰਨਾ ਹੀ ਕਹਿ ਸਕੀ, "ਵਾਹ! ਵਾਹ! ਮਹਾਰਾਜ ਬੁੱਧ ਰਾਜਾ, ਇਸ ਧਰਤੀ ਦੇ ਲੋਕਾਂ ਲਈ ਇਸ ਬਾਰੇ ਜਾਣਨਾ ਬਹੁਤ ਹੀ ਪ੍ਰਭਾਵਸ਼ਾਲੀ ਹੈ। ਅਸੀਂ ਸ਼ਾਇਦ ਕਦੇ ਵੀ ਇਸ ਕਿਸਮਤ ਦਾ ਸੁਪਨਾ ਨਹੀਂ ਦੇਖ ਸਕਦੇ ਕਿ ਅਸੀਂ ਇਸ ਤਰਾਂ ਦੇ ਉੱਡਣ-ਵਾਲੇ ਚਮਤਕਾਰਾਂ ਵਿਚੋਂ ਇਕ ਦੇ ਮਾਲਕ ਹੋਵਾਂਗੇ।" ਤਾਂ ਵੌਸ ਦਾ ਰਾਜਾ ਹੱਸ ਪਿਆ। ਓਹ, ਅਸੀਂ ਸਾਰੇ ਹੱਸ ਪਏ, ਜੋ ਵੀ ਇੱਥੇ ਇਕੱਠੇ ਸਨ।

ਅਤੇ ਮੈਂ ਪੁੱਛਿਆ ਕਿ "ਵੌਸ, W-O-S" ਦਾ ਕੀ ਅਰਥ ਹੈ। ਤਾਂ ਬੁੱਧ ਰਾਜੇ ਨੇ ਕਿਹਾ, "ਇਸਦਾ ਅਰਥ 'ਦਿਆਲਤਾ' ਹੈ, ਕਿਉਂਕਿ ਸਾਡੇ ਸਾਰੇ ਲੋਕ, ਵੌਸ ਦੇ ਨਾਗਰਿਕ, ਆਪਣੇ ਚਰਿੱਤਰ ਦੇ ਗੁਣਾਂ ਦੁਆਰਾ ਬਹੁਤ ਹੀ ਦਿਆਲੂ ਹਨ।" ਸ਼ਾਂਤੀ ਦੇ ਬੁੱਧ ਰਾਜਾ ਨੇ ਕਿਹਾ, "ਓਹ, ਵਾਹ, ਅਜਿਹੀ ਇੱਕ ਦੁਨੀਆਂ ਵਿੱਚ ਰਹਿਣਾ ਕਿੰਨਾ ਵਧੀਆ ਹੈ।" ਮੈਂ ਵੀ ਇਹੀ ਕਿਹਾ, "ਹਾਂਜੀ, ਸ਼੍ਰੀਮਾਨ ਜੀ। ਵਾਹ, ਤੁਹਾਡੇ ਲੋਕ ਬਹੁਤ ਕਿਸਮਤ ਵਾਲੇ ਹਨ।" ਅਸੀਂ ਸਾਰੇ ਖੁਸ਼ੀ ਨਾਲ ਮੁਸਕਰਾਏ। ਅਤੇ ਸ਼ਾਂਤੀ ਦੇ ਬੁੱਧ ਰਾਜਾ ਨੇ ਮੈਨੂੰ ਪਹਿਲਾਂ ਹੀ ਦੱਸਿਆ ਸੀ ਕਿ "ਵੌਸ ਦੇ ਮਹਾਰਾਜਾ ਬੁੱਧ ਰਾਜਾ ਦੇ ਨਾਮ ਦਾ ਅਰਥ ਹੈ 'ਦਾਨ'। ਉਨਾਂ ਦੇ ਨਾਮ ਦੀ ਸਪੈਲਿੰਗ P-O-W, ਪਾਵ ਵਾਂਗ ਹੈ। ਅਤੇ ਇਸਦਾ ਅਰਥ ਹੈ 'ਦਾਨ'। ਹਾਂਜੀ, ਕਿਉਂਕਿ ਉਨਾਂ ਦੇ ਇੱਕ ਬੁੱਧ ਬਣਨ ਤੋਂ ਪਹਿਲਾਂ, ਉਹ ਹਮੇਸ਼ਾ ਲੋੜਵੰਦਾਂ ਅਤੇ ਗਰੀਬਾਂ ਦੀ ਮਦਦ ਲਈ ਦਾਨ, ਦਾਨ ਅਤੇ ਦਾਨ ਕਰਦਾ ਰਿਹਾ ਸੀ। ਅਤੇ ਉਨਾਂ ਨੇ ਪ੍ਰਣ ਕੀਤਾ ਕਿ ਜੇਕਰ ਉਹ ਇੱਕ ਬੁੱਧ ਬਣ ਜਾਂਦਾ ਹੈ, ਤਾਂ ਉਨਾਂ ਦੀ ਧਰਤੀ ਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ, ਤਾਂ ਜੋ ਉਨਾਂ ਦੇ ਰਾਜ ਦੇ ਸਾਰੇ ਲੋਕ ਹਮੇਸ਼ਾ ਖੁਸ਼, ਸੰਤੁਸ਼ਟ ਰਹਿਣਗੇ ਅਤੇ ਕਦੇ ਵੀ ਕਿਸੇ ਚੀਜ਼ ਦੀ ਇੱਛਾ ਨਹੀਂ ਰੱਖਣਗੇ। ਇਸ ਕਰਕੇ, ਉਨਾਂ ਦਾ ਗ੍ਰਹਿ ਕੁਦਰਤੀ ਤੌਰ 'ਤੇ ਬਹੁਤ ਖੁਸ਼, ਖੁਸ਼ ਅਤੇ ਸੰਤੁਸ਼ਟ ਹੋਵੇਗਾ।"

ਓਹ, ਸ਼ਾਨਦਾਰ। ਮੈਨੂੰ ਅਜਿਹੇ ਇੱਕ ਗ੍ਰਹਿ 'ਤੇ ਰਹਿਣ ਵਿੱਚ ਕੋਈ ਇਤਰਾਜ਼ ਨਹੀਂ ਹੋਵੇਗਾ, ਸ਼੍ਰੀਮਾਨ ਜੀ। ਤਾਂ ਮਹਾਰਾਜ ਬੁੱਧ ਰਾਜਾ ਪਾਵ ਨੇ ਕਿਹਾ, "ਓਹ, ਤੁਹਾਡਾ ਸਾਡੇ ਨਾਲ ਰਹਿਣ ਅਤੇ ਆਉਣ ਦਾ ਸਵਾਗਤ ਹੈ। ਇਹ ਸਿਰਫ਼ ਇਹ ਹੈ ਕਿ ਸਾਡਾ ਨਿਮਰ ਨਿਵਾਸ ਤੁਹਾਡੇ ਟਿਮ ਕੋ ਟੂ ਨਵੇਂ ਖੇਤਰ ਜਿੰਨਾ ਮਹਿਮਾ ਵਾਲਾ ਅਤੇ ਸ਼ਾਨਦਾਰ ਨਹੀਂ ਹੈ।" ਤਾਂ ਮੈਂ ਕਿਹਾ, "ਓਹ, ਤੁਸੀਂ ਬਹੁਤ ਨਿਮਰ ਹੋ, ਮਹਾਰਾਜ, ਤੁਸੀਂ ਬਹੁਤ ਨਿਮਰ ਹੋ। ਜਦੋਂ ਅਸੀਂ ਬੁੱਧ ਧਰਮ ਤੱਕ ਪਹੁੰਚਦੇ ਹਾਂ ਤਾਂ ਅਸੀਂ ਸਾਰੇ ਇੱਕੋ ਜਿਹੇ ਗੁਣ ਅਤੇ ਚਰਿੱਤਰ ਨੂੰ ਸਾਂਝਾ ਕਰਦੇ ਹਾਂ ਅਤੇ ਸਾਡੀ ਧਰਤੀ ਵਧ ਜਾਂ ਘੱਟ ਇੱਕੋ ਜਿਹੀ ਹੋਵੇਗੀ।" ਉਨਾਂ ਨੇ ਕਿਹਾ, "ਨਹੀਂ, ਨਹੀਂ, ਇਹ ਇੱਕੋ ਜਿਹੀ ਨਹੀਂ ਹੈ। ਇਹ ਇੱਕੋ ਜਿਹੀ ਨਹੀਂ ਹੈ।" ਤਾਂ ਮੈਂ ਕਿਹਾ, "ਠੀਕ ਹੈ, ਮਹਾਰਾਜ, ਅਸੀਂ ਇੱਥੇ ਕੋਈ ਮੁਕਾਬਲਾ ਨਹੀਂ ਕਰ ਰਹੇ।" ਤਾਂ ਅਸੀਂ ਸਾਰੇ ਹੱਸ ਪਏ।

Photo Caption: "ਇੱਥੇ ਜ਼ਿੰਦਗੀ ਕਮਾਈ ਅਤੇ ਕਾਇਮ ਰੱਖੀ ਜਾ ਰਹੀ ਹੈ ਥਕਾ-ਦੇਣ-ਵਾਲੇ ਜੋਖਮ-ਭਰੇ ਉੱਦਮਾਂ ਦੁਆਰਾ, ਪਹਾੜਾਂ, ਮੈਦਾਨਾਂ, ਸਮੁੰਦਰਾਂ, ਝੀਲਾਂ ਅਤੇ ਨਦੀਆਂ ਰਾਹੀਂ ਸਵਰਗ ਵਿੱਚ, ਕਦੇ ਨਹੀਂ!"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-11-23
1343 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-11-24
1090 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-11-25
233 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-11-25
2498 ਦੇਖੇ ਗਏ
ਧਿਆਨਯੋਗ ਖਬਰਾਂ
2026-11-25
197 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-11-25
233 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-11-24
708 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-11-24
1090 ਦੇਖੇ ਗਏ
36:32
ਧਿਆਨਯੋਗ ਖਬਰਾਂ
2026-11-23
346 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-11-23
404 ਦੇਖੇ ਗਏ
ਭਲੇ ਲੋਕ, ਭਲੇ ਕੰਮ
2026-11-23
403 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ